Wednesday, February 24, 2010

ਪੱਥਰਾਂ ਦੇ ਇਸ ਸ਼ਹਿਰ ਵਿੱਚ

ਪੱਥਰਾਂ ਦੇ ਇਸ ਸ਼ਹਿਰ ਵਿੱਚ
ਫ਼ਰਿਆਦ ਮੇਰੀ ਕੌਣ ਸੁਣੂ
ਪ੍ੇਮ ਪਿਆਰ ਤੇ ਭਾਈਚਾਰਾ
ਸ਼ਹਿਰ ਦਾ ਸਾਥੀ ਕਿਵੇਂ ਬਣੂ


ਅੱਗ ਬਲ਼ਦੀ ਜਾਤਾਂ ਧਰਮਾਂ ਦੀ
ਨਫ਼ਰਤਾਂ ਦਾ ਪਹਿਰਾ ਹੈ
ਅੱਖਾਂ ਤੇ ਚਸ਼ਮਾਂ ਪੈਸੇ ਦਾ
ਦੌਲਤ ਦਾ ਰੰਗ ਸੁਨਿਹਰਾ ਹੈ
ਇਸ ਬੇਗ਼ਰਜ਼ੇ ਸ਼ਹਿਰ ਵਿੱਚ
ਮੇਰਾ ਹਮਸਫ਼ਰ ਕੌਣ ਬਣੂ


ਇਸ ਸ਼ਹਿਰ ਨੂੰ ਜਾਂਦੀ ਸੜਕ ਤੇ
ਕੋਈ ਠੰਡੜੀ ਛਾਂ ਨਹੀਂ
ਇਹਦੇ ਤੇ ਚਲਦੇ ਰਾਹੀ ਨੂੰ
ਇੱਕ ਪਲ਼ ਵੀ ਆਰਾਮ ਨਹੀਂ
ਇਸ ਪਿਆਸੇ ਸ਼ਹਿਰ ਵਿੱਚ
ਕਿਸੇ ਦੀ ਪਿਆਸ ਕੀ ਬੁਝੂ


ਇਸ ਹਨ੍ਹੇਰੇ ਸ਼ਹਿਰ ਵਿੱਚ
ਅੰਨ੍ਹੇ ਹੀ ਰਹਿ ਸਕਦੇ ਨੇ
ਜਿਹੜੇ ਨ੍ਹੇਰ ਨੂੰ ਛਾਣਦੇ
ਇਸ ਅੰਨ੍ਹੇ ਖੂਹ ਨੂੰ ਗੇੜਦੇ ਨੇ
ਕੋਈ ਰਿਸ਼ਮ ਚਾਨਣਿਆਂ ਦੀ
ਕਦੋਂ ਕਦੇ ਇੱਥੇ ਵੜੂ


ਪੱਥਰਾਂ ਦੇ ਇਸ ਸ਼ਹਿਰ ਵਿੱਚ
ਫ਼ਰਿਆਦ ਮੇਰੀ ਕੌਣ ਸੁਣੂ
ਪ੍ੇਮ ਪਿਆਰ ਤੇ ਭਾਈਚਾਰਾ
ਸ਼ਹਿਰ ਦਾ ਸਾਥੀ ਕਿਵੇਂ ਬਣੂ

2 comments:

  1. ਬਹੁਤ ਖੂਬ ਮਨਜੀਤ ਜੀ

    ਦੂਰ ਤੱਕ ਕਾਂਟੇ ਵਿਛੇ ਥੇ , ਜ਼ਿੰਦਗੀ ਕੀ ਰਾਹ ਮੇਂ
    ਢੂਨਡਨੇ ਵਾਲੋਂ ਨੇ ਦੇਖੋ ਫਿਰ ਭੀ ਕਲੀਆਂ ਢੂੰਡ ਲੀ

    ReplyDelete
  2. ਅੱਗ ਬਲ਼ਦੀ ਜਾਤਾਂ ਧਰਮਾਂ ਦੀ
    ਨਫ਼ਰਤਾਂ ਦਾ ਪਹਿਰਾ ਹੈ
    ਅੱਖਾਂ ਤੇ ਚਸ਼ਮਾਂ ਪੈਸੇ ਦਾ
    ਦੌਲਤ ਦਾ ਰੰਗ ਸੁਨਿਹਰਾ ਹੈ

    ਮਨਜੀਤ ਜੀ ਤੁਹਾਡੀ ਨਜ਼ਮ ਅਰਥ ਦੇ ਜਾਂਦੀ ਹੈ ......!!

    ReplyDelete