Thursday, April 29, 2010

ਚਿੱਤ ਕਰੇ ਨਾ ਖੋਲ੍ਹਾਂ ਅੱਖੀਆਂ

ਚਿੱਤ ਕਰੇ ਨਾ ਖੋਲ੍ਹਾਂ ਅੱਖੀਆਂ
ਭਾਵੇਂ ਵਾਜਾਂ ਮਾਰਨ ਸਖੀਆਂ

ਬਲ਼ਦੇ ਮਨ ਦੀ ਧੂਣੀ ਉੱਤੇ
ਝੱਲਾਂ ਮੈਂ ਰੋ ਰੋ ਕੇ ਪੱਖੀਆਂ

ਹਾਲੇ ਤਕ ਦੰਦਾਂ ਨੂੰ ਲੱਗੀਆਂ
ਦਾਖਾਂ ਇਸ਼ਕ ਦੀਆਂ ਜੋ ਚੱਖੀਆਂ

ਜਦੋਂ ਤੂੰ ਮੇਰੇ ਵਿਹੜੇ ਆਉਣਾ
ਦੂਰ ਹੋਣੀਆਂ ਨੇ ਤਲਖ਼ੀਆਂ

ਫ਼ਲ ਅੰਮਿ੍ਤ ਨਾ ਟੁੱਟੇ ਮੈਥੋਂ
ਟੱਪ ਟੱਪ ਕੇ ਚੜੀਆਂ ਵੱਖੀਆਂ

ਸੱਤ ਸਮੁੰਦਰ ਖਾਲ਼ੀ ਕੀਤੇ
ਬੁਝੀਆਂ ਨਾ ਪਰ ਅੱਗਾਂ ਭੱਖੀਆਂ

ਮਿੱਠਾ ਗੁੜ ਨਾ ਹੋਵੀਂ ਯਾਰਾ
ਭਿਣਕਦੀਆਂ ਨੇ ਫੇਰ ਮੱਖੀਆਂ

ਆਪਣੇ ਮਨ ਪ੍ਚਾਵੇ ਨੂੰ ਹੀ
ਯਾਦਾਂ ਤੇਰੀਆਂ ਦਿਲ ਵਿੱਚ ਰੱਖੀਆਂ

1 comment:

  1. ਮਨਜੀਤ ਜੀ,
    ਕਿਉਂ ਮਨ ਬਲੇ?
    ਕਿਉਂ ਨੀ ਬੁੱਝੀਆਂ ਅੱਗਾਂ ਭੱਖੀਆਂ?
    ਲੈ ਤੂੰ ਸ਼ਬਦਾਂ ਦਾ ਸਹਾਰਾ
    ਫਿਰ ਮਿਲ ਜਾਣਾ ਤੈਨੂੰ ਕਿਨਾਰਾ...
    ਹਰਦੀਪ

    ReplyDelete