Tuesday, January 11, 2011

ਚੁੱਪ

ਖ‍ੌਰੇ ਕਿਓਂ ਸਵੇਰਾ ਚੁੱਪ
ਰਾਤ ਪਈ ਤਾਂ ਨ੍ਹੇਰਾ ਚੁੱਪ


ਮਨ ਦੀ ਲੁਤਰੋ ਫੜੀ ਨਾ ਜਾਵੇ
ਕਹਿੰਦੇ ਰਹੇ ਬਥੇਰਾ ਚੁੱਪ


ਇਹ ਜ਼ਮਾਨਾ ਕਿਥੋਂ ਆਇਆ
ਅਜਗਰ ਵਰਗਾ ਜੇਰਾ ਚੁੱਪ


ਹੁੰਦਾ ਕਤਲ‍ ਦੇਖ ਨਾ ਬੋਲੇ
ਕਾਹਤੋਂ ਚਾਰ ਚੁਫੇਰਾ ਚੁੱਪ


ਸ‍ਰੇਆਮ ਗਰੀਬ ਦੀ ਲੁੱਟ
ਤੇ ਅਕਲਾਂ ਦਾ ਘੇਰਾ ਚੁੱਪ


ਕਾਹਦਾ ਪੁੱਤ ਪ੍ਦੇਸ ਗਿਆ
ਸੁੰਨਾ ਪਿਆ ਬਨੇਰਾ ਚੁੱਪ


ਬੋਲ‍ਿਆਂ ਦੀ ਨਗਰੀ ਦੇ ਵਿੱਚ
ਬੋਲਣ ਨਾਲੋਂ ਚੰਗੇਰਾ ਚੁੱਪ


ਸੱਟ ਮੇਰੀ ਤੇ ਧੜਕੇ ਨਾ
ਕਿਓਂ ਅੱਜ ਦਿਲ ਤੇਰਾ ਚੁੱਪ


ਸ‍ਾਇਦ ਪੱਥਰ ਹੋ ਗਿਆ
ਹੁਣ ਤਾਂ ਹੰਝੂ ਮੇਰਾ ਚੁੱਪ




1 comment:

  1. ਖ‍ੌਰੇ ਕਿਓਂ ਸਵੇਰਾ ਚੁੱਪ
    ਰਾਤ ਪਈ ਤਾਂ ਨ੍ਹੇਰਾ ਚੁੱਪ...
    ਇਹ ਚੁੱਪੀ ਬੜੀ ਭਿਆਨਕ ਹੁੰਦੀ ਹੈ ਜੀ...ਰੱਬ ਰਾਖਾ !

    ਹਰਦੀਪ

    ReplyDelete