ਪੌਣਾਂ ਹੱਥ ਸੁਨੇਹੇ ਘੱਲੇ , ਪਰਤੀ ਖਾਲੀ ਪੌਣ ਹੈ
ਜਿਸਦਾ ਨਾ ਕੋਈ ਥਹੁ ਪਤਾ , ਪੁਛਦੀ ਕਿ ਓਹ ਕੌਣ ਹੈ
ਨਾ ਕੋਈ ਇਥੇ ਪਾਣੀ ਭਰਦਾ , ਨਾ ਕੋਈ ਆਏ ਪਿਆਸਾ
ਜਿੰਦ ਤਾਂ ਜਿਵੇਂ ਪਿਆਸੇ ਖੂਹ ਦੀ , ਉਜੜੀ ਹੋਈ ਮੌਣ ਹੈ
ਸੜਕ ਕਿਨਾਰੇ ਬੇਸੁੱਧ ਸੁੱਤੇ , ਲੈ ਚਾਦਰ ਤਾਰਿਆਂ ਵਾਲੀ
ਸ਼ਾਹੀ ਬਿਸਤਰ ਵਿੱਚ ਕਰਵਟਾਂ , ਇਹ ਵੀ ਕੋਈ ਸੌਣ ਹੈ
ਜੋੜੇ ਚਾਰ ਯੁਗਾਂ ਦੇ ਪਾਵੇ , ਉਮਰਾਂ ਬਾਹੀਆਂ ਪਾਈਆਂ
ਸਾਹ ਸੇਰੁ , ਮੋਹਾਂ ਦੀ ਮੁੰਜ 'ਤੇ ਨਫਰਤਾਂ ਦੀ ਦੌਣ ਹੈ
ਵੈਰ ਸਦਾ ਹੀ ਵੈਰ ਕਮਾਵੇ , ਤੂੰ ਆਕੜਾਂ ਨਾ ਕਰ
ਜੇ ਕਿਧਰੇ ਸਿਰ ਝੁਕਦਾ ਤਾਂ , ਰਹਿੰਦੀ ਤਕੜੀ ਧੌਣ ਹੈ
ਵਿਚ ਮੰਦਿਰੀ ਚੂਹੇ ਰਹਿੰਦੇ , ਖਾਂਦੇ ਘਟ ਕਰਨ ਬਰਬਾਦੀ
ਓਥੇ ਜਾ ਕੇ ਚੋਗ ਖਿਲਾਰੋ , ਜਿਥੇ ਭੁਖਿਆਂ ਦਾ ਭੌਣ ਹੈ
ਮਹਕ ਕਿਸੇ ਦੀ ਹੋਈ ਨਾ ਤੇ ਨਾ ਕਿਸੇ ਦੀ ਹੋਣੀ
ਕਿਣਕੇ ਕਿਣਕੇ ਵਿਚ ਸਮਾਵੇ , ਪਿਆਰ ਇਸਦਾ ਮੌਨ ਹੈ
Subscribe to:
Post Comments (Atom)
achhi rachna hae ji
ReplyDeletebhut khub
ReplyDelete