Friday, March 19, 2010

ਸੁੰਨਾ ਹੈ ਮੇਰੇ ਦਿਲ਼ ਦਾ ਵਿਹੜਾ

ਸੁੰਨਾ ਹੈ ਮੇਰੇ ਦਿਲ਼ ਦਾ ਵਿਹੜਾ
ਲੱਗਿਆ ਏਹਨੂੰ ਝੋਰਾ ਕਿਹੜਾ


ਖੇਡਾਂ ਖੇਡ ਕੇ ਰੱਜਦਾ ਨਹੀਓਂ
ਫੇਰ ਵੀ ਛੇੜੀ ਰੱਖਦਾ ਛੇੜਾ



ਰੋਵੇ ਆਪਣੇ ਗ਼ੈਰਾਂ ਤਾਈਂ
ਕੌਣ ਇਸਨੂੰ ਸਮਝਾਵੇ ਜਿਹੜਾ


ਝੋਈ ਬਹੁਤ ਗ਼ਮਾਂ ਦੀ ਚੱਕੀ
ਦਿੰਦਾ ਰਹਿੰਦਾ ਫੇਰ ਵੀ ਗੇੜਾ


ਹੰਝੂਆਂ ਦੇ ਹੈ ਵਹਿਣੀ ਵਹਿੰਦਾ
ਜਾਣ ਬੁੱਝ ਕੇ ਡੋਬੇ ਬੇੜਾ


ਲੱਖ ਚੌਰਾਸੀ ਭਾਵੇਂ ਵੇਲ਼ੀ
ਫੇਰ ਵੀ ਲਾਈ ਰੱਖਦਾ ਪੇੜਾ 


ਲੱਗਜੇ ਅੱਖ ਇਸ ਝੱਲੇ ਦਿਲ ਦੀ
ਤਾਂ ਫੇਰ ਮੁਕਜੇ ਉਮਰਾਂ ਝੇੜਾ

1 comment:

  1. ਮਨਜੀਤ ਜੀ,
    "ਸੁੰਨਾ ਨਹੀਂ ਤੇਰੇ ਦਿਲ ਦਾ ਵਿਹੜਾ
    ਭਰਿਆ ਦਿਖਦਾ ਚਾਰ ਚੁਫੇਰਾ
    ਲੱਖਾਂ ਅਰਮਾਨ ਠਾਠਾਂ ਮਾਰਨ
    ਭਾਗਾਂ ਵਾਲ਼ਾ ਤੱਕ ਲਊ ਜਿਹੜਾ"
    ਹਰਦੀਪ

    ReplyDelete