Wednesday, March 31, 2010

ਫਿਰ ਦਸਤਕ ਤੇਰੀ ਯਾਦ ਨੇ

ਫਿਰ ਦਸਤਕ ਤੇਰੀ ਯਾਦ ਨੇ ਦਿੱਤੀ ਦਿਲ਼ ਦੇ ਬੂਹੇ
ਉਹ ਪਲ ਚੇਤੇ ਆਏ ਜਦ ਖਿੜੇ ਸੀ ਫੁੱਲ ਸੂਹੇ


ਬਚਪਨ ਵਿਹੜੇ ਨੱਚਦੇ ਸੀ ਜਦ ਘੁੰਮ ਘੁੰਮਾ ਕੇ
ਗ਼ਮ ਦੁਨੀਆਂ ਦੇ ਦੂਰ ਸਨ ਉਸ ਪਿੰਡ ਦੀ ਜੂਹੇ


ਫਿਰਦੇ ਸੀ ਕੱਖ ਫੂਸਾਂ ਵਿੱਚ ਮਾਰਦੇ ਦੁੜੰਗੇ
ਬਣੇ  ਹਾਂ ਅੱਜ ਛੂਈ ਮੂਈ ਸਾਨੂੰ ਕੋਈ ਨਾ ਛੂਹੇ

ਕਿਸਨੂੰ ਦਿਖਾਈਏ ਛੰਭ ਹੁਣ ਸੀਨੇ ਦੇ ਆਪਣੇ
ਬਾਹਰ ਤਾਂ ਪੈਂਦੇ ਕਾਂ ਨੇ ਤੇ ਖਾਂਦੇ ਅੰਦਰ ਚੂਹੇ

ਮੁੜ ਆਉਣ ਦੀ ਤੇਰੇ ਉਡੀਕ ਰਹੀ ਉਡੀਕ ਹੀ
ਬੰਜਰ ਹੋ ਗਏ ਅਸੀਂ ਸੁੱਕੇ ਨੈਣਾਂ ਦੇ ਖੂਹੇ


ਕਿਉਂ ਤੂੰ ਐਵੇਂ ਭਟਕਦੀ ਕੀ ਇਲਾਜ ਕਰਾਵਾਂ?
ਕਿਵੇਂ ਤੈਨੂੰ ਚੈਨ ਦਿਵਾਵਾਂ ਦੱਸ ਮੇਰੀਏ ਰੂਹੇ?

1 comment:

  1. ਮਨਜੀਤ ਜੀ,
    ਬਹੁਤ ਸੋਹਣਾ ਲਿਖਿਆ ਹੈ....
    "ਬਚਪਨ ਵਿਹੜੇ ਨੱਚਦੇ ਸੀ ਜਦ ਘੁੰਮ ਘੁੰਮਾ ਕੇ
    ਗ਼ਮ ਦੁਨੀਆਂ ਦੇ ਦੂਰ ਸਨ ਉਸ ਪਿੰਡ ਦੀ ਜੂਹੇ"

    ਸੱਚੀਂ ਹੀ ਪਤਾ ਹੀ ਨੀ ਸੀ ਕਿ 'ਗਮ' ਨਾਂ ਦਾ ਵੀ ਸ਼ਬਦ ਇਸ ਦੁਨੀਆਂ 'ਤੇ ਬਣਿਆ ਹੈ। ਅੱਜ ਮੁੜ- ਮੁੜ ਦਿਲੋਂ ਆਵਾਜ਼ ਨਿਲਕਦੀ ਹੈ...
    'ਮੋੜ ਦੇ ਰੱਬਾ ਓ ਤੋਤਲਾ ਬਚਪਨ
    ਓ ਬੇਫਿਕਰੀ ਤੇ ਓ ਭੋਲਾਪਨ'
    ਹਰਦੀਪ ਕੌਰ ਸੰਧੂ (ਬਰਨਾਲ਼ਾ)
    http://punjabivehda.wordpress.com

    ReplyDelete