Saturday, November 14, 2009

ਕੀ ਕਰਾਂ ਮੈਥੋਂ ਜੀ ਨਹੀਂ ਹੁੰਦਾ



ਕੀ ਕਰਾਂ ਮੈਥੋਂ ਜੀ ਨਹੀਂ ਹੁੰਦਾ
ਜ਼ਹਿਰ ਜ਼ਿੰਦਗੀ ਦਾ ਪੀ ਨਹੀਂ ਹੁੰਦਾ


ਕਿਸੇ ਦੇ ਹੰਝੂ ਦੇਖਾਂ ਬੇਵੱਸ
ਚਾਕਜਿਗਰ ਮੈਥੋਂ ਸੀ ਨਹੀਂ ਹੁੰਦਾ 


ਹਰ ਦੁੱਖ ਮਿਟਾ ਦੇਣਾ ਚਾਹਾਂ
ਪਰ ਸਾਰਾ ਗ਼ਮ ਮੈਥੋਂ ਪੀ ਨਹੀਂ ਹੁੰਦਾ


ਮੈਂ ਵੀ ਗਾਵਾਂ ਗੀਤ ਵਸਲ ਦੇ
ਮੇਰਾ ਕੋਈ ਹਮਨਸ਼ੀਂ ਨਹੀਂ ਹੁੰਦਾ


ਓਹਨਾ ਸੌ ਸਿਤਮ ਕੀਤੇ ਪਰ
ਮੁੱਖ ਤੋਂ ਮੇਰੇ ਸੀ ਨਹੀਂ ਹੁੰਦਾ


ਖਰੀਦ ਸਕੇ ਜੋ ਸਾਰੀ ਦੁਨੀਆਂ
ਕੋਈ ਏਨਾ ਵੀ ਧਨੀ ਨਹੀਂ ਹੁੰਦਾ


ਹਾਂ ਪਹਾੜ ਵੀ ਡਿੱਗਦੇ ਕਦਮਾਂ ਤੇ
ਚਾਹੋ ਤਾਂ ਫਿਰ ਕੀ ਨਹੀਂ ਹੁੰਦਾ


ਇਕ ਜੇ ਤੂੰ ਮੇਰੇ ਵੱਲ ਹੋਵੇਂ
ਫਿਰ ਦੇਖੀਂ ਮੈਥੋਂ ਕੀ ਨਹੀਂ ਹੁੰਦਾ

1 comment:

  1. ਮੇਰੇ ਬਲਾਗ ਤੇ ਆਉਣ ਲਈ ਸ਼ੁਕਰੀਆ.ਮੈਂ ਵੀ ਤੁਹਾਡਾ
    ਬਲਾਗ ਸਾਇਨ ਕਰ ਲਿਆ ਹੈ.ਲਿਖਦੇ ਰਹਿਣਾ ਮਿਲਦੇ ਰਹਿਣਾ .

    ReplyDelete