Thursday, November 19, 2009

ਇੱਕ ਬੇਰੰਗਾ ਲਿਫਾਫ਼ਾ

 










ਕਿਹੜਾ ਘੁਣ ਲੱਗ ਗਿਆ ਅੱਜ ਆਪਣੀ ਅਪਣੱਤ ਤੇ
ਰੋਂਦਾ ਹੋਊ ਮਨੁੱਖਤਾ ਦਾ ਮਸੀਹਾ ਆਪਣੀ ਦੁਰਗੱਤ ਤੇ


ਕਿਸਨੇ ਸੰਗੀ ਘੁੱਟੀ ਮੇਰੀ ਮੁਹੱਬਤ ਦੇ ਮਿਰਗ ਦੀ
ਕਿਸਨੇ ਕਾਲਖ ਡੋਲ਼ੀ ਸੂਹੇ ਮੇਰੇ ਦਿਲ
ਦੀ ਰੱਤ ਤੇ

'ਤੂੰ ਲੈ ਰਾਹ ਆਪਣਾ ਮੈਂ ਚੱਲੀ' ਕਹਿ ਕੇ ਪਰਤ ਪਈ
ਸੀ ਕਿਸ ਨਿੱਜੜੇ ਪੱਥਰ ਪਾਏ ਮੇਰੀ ਮੱਤ ਤੇ



ਤੇਰਿਆਂ ਸਾਹਾਂ ਦੀ ਕੀਮਤ ਮੇਰੀ ਜ਼ਿੰਦਗੀ ਤਾਂ ਨੀ ਸੀ
ਕਿਓਂ ਲਿਖ ਆਈ ਮੌਤ ਤੇਰੇ ਸਾਹਾਂ ਦੇ ਪੱਤ ਤੇ

ਇੱਕ ਬੇਰੰਗਾ ਲਿਫਾਫ਼ਾ ਹੌਂਕਿਆਂ ਦਾ ਨਿੱਤ ਆਉਂਦਾ
ਕੋਈ ਨਾਂ ਪਤਾ ਨਾ ਲਿਖਿਆ ਹੁੰਦਾ ਇਸ ਖ਼ਤ ਤੇ


ਕਿਸਨੇ ਮੇਰੇ ਹੰਝੂਆਂ 'ਚ ਵੀ ਭਰ ਦਿੱਤੀ ਚਾਨਣੀ
ਜਾ ਕੇ ਲਏ ਸਜਾ ਨੀਲ਼ੇ ਅੰਬਰ ਦੀ ਛੱਤ ਤੇ

3 comments:

  1. ਵਧੀਆ ਲਿਖਿਆ ਹੈ ਖਾਸ ਕਰਕੇ ਪਹਿਲਾ ਸ਼ੇਅਰ
    ਬਾਕੀ ਵੀ ਵਧੀਆ ਹਨ
    ਤੁਹਾਡੀ ਕਲਮ ਪਿਆਰੀ ਹੈ ਪਰ ਰੁਮਾਂਸ ਦਾ ਮੁਲੱਮਾ ਵਧੇਰੇ ਹੈ
    ਇਹ ਜਦ ਸਧਾਰਨ ਲੋਕਾਂ ਦੀਆਂ ਤਕਲੀਫਾਂ ਤੇ ਉਹਨਾਂ ਦੇ ਹੱਲ
    ਨਾਲ ਜੁੜੇਗੀ ਤਾਂ ਹੋਰ ਵੀ ਪਆਰੀ ਹੋ ਜਾਵੇਗੀ

    ReplyDelete
  2. ਸੋਹਣੀ ਗ਼ਜ਼ਲ ਹੈ .ਕੁਦਰਤ ਦੇ ਵਰਤਾਰੇ ਨੂੰ ਵੀ ਕਿਸੇ
    ਕਿਸੇ ਸ਼ੇਅਰ ਵਿਚ ਸ਼ਾਮਲ ਕਰ ਲਿਆ ਕਰੋ.ਸ਼ਬਦਾਂ
    ਲਗਾਂ ਮਾਤਰਾਂ ਦਾ ਹੋਰ ਧਿਆਨ ਰਖੋ.ਤੁਸੀਂ ਅੱਗੇ ਜਾ
    ਕੇ ਬਹੁਤ ਹੀ ਉਚ ਮਿਆਰੀ ਗ਼ਜ਼ਲ ਲਿਖੋਗੇ ਅਤੇ
    ਪੰਜਾਬੀ ਸਾਹਿਤ ਵਿਚ ਨਵੀਂ ਬੁਲੰਦੀ ਛੂਹ ਸਕਦੇ ਹੋ
    ਆਮੀਨ

    ReplyDelete