Wednesday, November 25, 2009

ਤੇਰੇ ਸ਼ਹਿਰ ਵਿੱਚ



ਤੇਰੇ ਸ਼ਹਿਰ ਵਿੱਚ ਆ ਕੇ ਮੈਂ ਹੈਰਾਨ ਹੋ ਗਈ
ਜਾਵਾਂ ਕਿਹੜੇ ਪਾਸੇ ਮੈਂ ਪਰੇਸ਼ਾਨ ਹੋ ਗਈ

ਦੂਰੋਂ ਬਲ਼ਦਾ ਦਿਸੇ ਕੋਈ ਦੀਵਾ ਜਾਂ ਤਾਰਾ ਕੋਈ
ਨੇੜੇ ਜਾ ਕੇ  ਤੱਕਿਆ ਹਰ ਗਲ਼ੀ ਸੁੰਨਸਾਨ ਹੋ ਗਈ


ਓਹ ਜੋ ਦੇਂਦੇ ਨੇ ਦੁਹਾਈ ਸਦਾ ਤੇਰੇ ਨਾਂ ਦੀ
ਅੱਹ ਓਹਨਾਂ ਦੀ ਰੂਹ ਵੀ ਬੇਈਮਾਨ ਹੋ ਗਈ


ਲੋਕਾਂ ਦੇ ਜਜ਼ਬਾਤਾਂ ਨੂੰ ਮਗਾਉਂਦੇ ਤੇ ਸੇਕਦੇ
ਨੋਟਾਂ ਅਤੇ ਵੋਟਾਂ ਦੀ ਤੱਕੜੀ ਮਹਾਨ ਹੋ ਗਈ


ਦੀਨ ਅਤੇ ਈਮਾਨ ਰੁਲਦਾ ਫਿਰੇ ਸੜਕਾਂ ਤੇ
ਝੂਠ ਅਤੇ ਫਰੇਬ ਦੀ ਉੱਚੀ ਦੁਕਾਨ ਹੋ ਗਈ


ਕਦੇ ਮਿਲੇ ਸੀ ਆਪਾਂ ਓਹ ਸੀ ਚੰਗੇ ਵੇਲ਼ੇ
ਅੱਜ ਤੇਰੀ ਤੇ ਮੇਰੀ ਗੁੰਮ ਪਹਿਚਾਣ ਹੋ ਗਈ


ਨੇਕੀ ਨੂੰ ਲਤਾੜਦੇ ਸੱਚ ਦੇ ਵੱਜਣ ਗੋਲੀਆਂ
ਤੇਰੇ ਸ਼ਹਿਰ ਦੀ ਹਰ ਗਲ਼ੀ ਸਮਸ਼ਾਨ ਹੋ ਗਈ


ਅੱਜ ਇੱਥੇ ਕੋਈ ਕਿਸੇ ਦਾ ਦਰਦੀ ਨਹੀਂ
ਇਨਸਾਨੀਅਤ ਵੀ ਸ਼ੈਤਾਨ ਦੀ ਸੰਤਾਨ ਹੋ ਗਈ


3 comments:

  1. ਲੋਕਾਂ ਦੇ ਜਜ਼ਬਾਤਾਂ ਨੂੰ ਮਗਾਉਂਦੇ ਤੇ ਸੇਕਦੇ
    ਨੋਟਾਂ ਅਤੇ ਵੋਟਾਂ ਦੀ ਤੱਕੜੀ ਮਹਾਨ ਹੋ ਗਈ

    ਦੀਨ ਅਤੇ ਈਮਾਨ ਰੁਲਦਾ ਫਿਰੇ ਸੜਕਾਂ ਤੇ
    ਝੂਠ ਅਤੇ ਫਰੇਬ ਦੀ ਉੱਚੀ ਦੁਕਾਨ ਹੋ ਗਈ


    ਵਾਹ! ਜੀ ਕਿਆ ਬਾਤ ਹੈ
    ਬਹੁਤ ਵਧੀਆ ਹੈ ਸਾਰੀ ਰਚਨਾ

    ReplyDelete
  2. ਕਦੇ ਮਿਲੇ ਸੀ ਆਪਾਂ ਓਹ ਸੀ ਚੰਗੇ ਵੇਲ਼ੇ
    ਅੱਜ ਤੇਰੀ ਤੇ ਮੇਰੀ ਗੁੰਮ ਪਹਿਚਾਣ ਹੋ ਗਈ

    sari rachna khoob hai
    soch ini wadiya hai rachna di k koi kawik galti kdn di gunzaish nhi rehndi
    likhde rho--khoob likho

    ReplyDelete
  3. ਮਨਜੀਤ ਜੀ,
    ਬਹੁਤ ਹੀ ਭਾਵ ਪੂਰਕ ਸਤਰਾਂ ਨੇ....
    "ਅੱਜ ਇੱਥੇ ਕੋਈ ਕਿਸੇ ਦਾ ਦਰਦੀ ਨਹੀਂ
    ਇਨਸਾਨੀਅਤ ਵੀ ਸ਼ੈਤਾਨ ਦੀ ਸੰਤਾਨ ਹੋ ਗਈ"
    ਦੁੱਖ ਵੰਡਾਉਣ ਵਾਲ਼ਾ ਵਿਰਲਾ ਹੀ ਕੋਈ ਲੱਭਦਾ ਹੈ...

    ਕੋਈ ਦਰਦ ਕਿਸੇ ਦਾ ਕੀ ਜਾਣੇ
    ਬੰਦਾ- ਬੰਦੇ ਨੂੰ ਨਾ ਪਹਿਚਾਣੇ
    ਹਰਦੀਪ
    http://punjabivehda.wordpress.com

    ReplyDelete