Monday, November 16, 2009
ਕੁੜੀਆਂ
ਜੇ ਇਸ ਜਗ ਤੇ ਹੋਣ ਨਾ ਕੁੜੀਆਂ
ਖਾਲ਼ੀ ਖਾਲ਼ੀ ਹੋਵੇ ਪਈ ਦੁਨੀਆਂ
ਖੇਡਣ ਗੁੱਡੀਆਂ ਅਤੇ ਪਟੋਲੇ
ਕਦੇ ਦਾਦੀ ਮਾਂ ਬਣ ਜਾਵਣ ਕੁੜੀਆਂ
ਪੁੱਤਰ ਧੀ ਨਾ ਬਣ ਪਾਵੇ
ਪਰ ਪੁੱਤਰ ਬਣ ਜਾਵਣ ਕੁੜੀਆਂ
ਚਿੜੀਆਂ ਵਾਂਗੂੰ ਰੌਣਕ ਲਾ ਕੇ
ਵਕਤ ਆਏ ਉੱਡ ਜਾਵਣ ਕੁੜੀਆਂ
ਮਾਂ ਪਿਓ ਦਾ ਦੁੱਖ ਸੁੱਖ ਵੰਡਾ ਕੇ
ਮਨ ਹੌਲ਼ਾ ਕਰ ਜਾਵਣ ਕੁੜੀਆਂ
ਔਖੇ ਵੇਲੇ ਬਨਣ ਸਹਾਰਾ
ਇਹ ਨੇ ਸੁੱਘੜ ਸਿਆਣੀਆਂ ਕੁੜੀਆਂ
ਕਿਓਂ ਜੱਗ ਬਣਿਆਂ ਇਨਾਂ ਦਾ ਵੈਰੀ
ਇਹ ਤਾਂ ਪਵਿੱਤਰ ਪਾਵਣ ਕੁੜੀਆਂ
ਜਿਸ ਕੁੱਖ ਵਿੱਚੋਂ ਜਗ ਉੱਪਜਿਆ
ਕਿਓਂ ਓਸੇ ਕੁੱਖ ਮਰ ਜਾਵਣ ਕੁੜੀਆਂ?
Subscribe to:
Post Comments (Atom)
ਕਿਓਂ ਜੱਗ ਬਣਿਆਂ ਇਨਾਂ ਦਾ ਵੈਰੀ
ReplyDeleteਇਹ ਤਾਂ ਪਵਿੱਤਰ ਪਾਵਣ ਕੁੜੀਆਂ
ਜਿਸ ਕੁੱਖ ਵਿੱਚੋਂ ਜਗ ਉੱਪਜਿਆ
ਕਿਓਂ ਓਸੇ ਕੁੱਖ ਮਰ ਜਾਵਣ ਕੁੜੀਆਂ?
ਮਹਕ ਜੀ ਬਹੁਤ ਵਧਿਆ ਲਿਖਿਆ ਹੈ ਤੁਸੀਂ ਉਮ੍ਮੀਦ ਹੈ ਇਹ ਆਵਾਜ਼ ਜਰੁਰ ਓਹਨਾ ਮਾਵਾਂ ਤਕ ਪਹੁਗੀ ....!!
bhut khoooooob ji
ReplyDeletelikhde rho--khooob likho
bhut khub sathi ji
ReplyDeletelikhde rho
ਧੀ ਦੀ ਪੜਚੋਲ
ReplyDeleteਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
ਮਾਏ ਨੀ ਮਾਏ,,,,,,,,,,
ਮੇਰੇ ਜੰਮਣ ਤੇ ਘਰ ਦੀਆਂ ਨੀਹਾਂ ਕਿਉਂ ਕੰਬੀਆਂ ?
ਬਾਬਲ ਦੇ ਦਿਲ ਉੱਤੇ ਫਿਰ ਗਈਆਂ ਕਿਉਂ ਰੰਬੀਆਂ?
ਹਾਏ!ਟਹਿਣੀਆਂ ਬੂਹੇ ਅੱਗੇ ਨਿਮ ਦੀਆਂ ਨਾ ਟੰਗੀਆਂ,
ਦੱਸ ਨੀ ਤੂੰ ਦੱਸ ਨੀ ਮਾਏ, ਕਿਉਂ ਤੂੰ ਵੰਡੇ ਨਾ ਮੇਵੇ ?
ਮਾਏ ਨੀ ਮਾਏ,,,,,,,,,,,
ਸੱਧਰਾਂ ਤੇ ਚਾਵਾਂ ਨੂੰ ਮੈਂ ਸੀਨੇ ਲਿਆ ਦੱਬ ਸੀ ,
ਮੁੱਲ ਦਾ ਜਦ ਮਾਹੀਆ ਲਿਆ ਮੇਰੇ ਲਈ ਲੱਭ ਸੀ,
ਹਾਏ!ਬਾਬਲ ਦੀ ਪੱਗ ਵਾਲੀ ਇਹਦੇ ਸਿਰ ਲੱਜ ਸੀ,
ਤੁਰਦੀ ਹੋਈ ਡੋਲੀ ਨੂੰ,ਘਰ ਵਾਲੀ ਦਹਿਲੀਜ ਕਵੇ।
ਮਾਏ ਨੀ ਮਾਏ,,,,,,,,,,
ਆਦਮ ਯੁੱਗ ਦੀ ਇੱਕ ਦਿਨ ਮੈਂ ਪਟਰਾਣੀ ਸੀ ,
ਰੂਹ ਦਾ ਜਦ ਮਿਲਦਾ ਮੈਨੂੰ ਵੀ ਹਾਣੀ ਸੀ,
ਹਾਏ!ਮੇਰੀ ਗੁਲਾਮੀ ਵਾਲੀ ਅਜਬ ਕਹਾਣੀ ਸੀ,
ਜਦ ਮਰਦ ਬਣਾਈ ਜੁੱਤੀ,ਜੀ ਕੀਤਾ ਭੋਗ ਲਵੇ।
ਮਾਏ ਨੀ ਮਾਏ,,,,,,,,,,,,
ਮੰਨਾ ਨਾ ਕਰਮਾਂ ਨੂੰ,ਕਿਸਮਤ ਦੀ ਬਾਤ ਨਾ ਪਾਈਂ,
ਹਰ ਇੱਕ ਸੱਚ ਤੋਂ ਜਾਵਾਂ ਮੈਂ ਪਰਦਾ ਹਟਾਈਂ ,
ਹਾਏ!ਚੰਡੀ ਮੈਂ ਬਣ ਜਾਣਾ,ਪੁਟਾਂਗੀ ਜੁਲਮਾਂ ਤਾਈਂ,
ਮੇਰਾ ਅਸਮਾਨ ਹੋਵੇਗਾ, ਉੱਗਦੀ ਹੋਈ ਰੌਸ਼ਨੀ ਕਵੇ।
ਮਾਏ ਨੀ ਮਾਏ,,,,,,,,,
ਬਾਬਲ ਦੀ ਪੱਗ ਵਾਲੀ ਮੇਰੇ ਸਿਰ ਲੱਜ ਕਿਉਂ?
ਵੀਰੇ ਮੇਰੇ ਨੂੰ ਕੋਈ ਵੀ ਕਿਉਂ ਕੁਝ ਨਾ ਕਵੇ ।
ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
ਮਾਏ ਨੀ ਮਾਏ,,,,,,,,,,
manjit kotra