Monday, November 30, 2009

ਦਿਲ ਵਿੱਚ ਮੁਹੱਬਤ ਦੇ ਜਜ਼ਬਾਤ ਹੋਣੇ ਚਾਹੀਦੇ



ਖਿੜੇ ਗੁਲਸ਼ਨ ਵਿੱਚ ਕਾਇਨਾਤ ਹੋਣੇ ਚਾਹੀਦੇ
ਦਿਲ ਵਿੱਚ ਮੁਹੱਬਤ ਦੇ ਜਜ਼ਬਾਤ ਹੋਣੇ ਚਾਹੀਦੇ


'ਇੱਕ ਚੁੱਪ ਸੌ ਸੁੱਖ' ਸੱਚ ਸੀ ਪਹਿਲ਼ਾਂ ਕਦੇ
ਪਰ ਅੱਜਕਲ ਦੇ ਲੋਕ ਬੇਬਾਕ ਹੋਣੇ ਚਾਹੀਦੇ


ਮੇਰੇ ਦਿਲ਼ ਦੀ ਸੁਣ ਯਾਰਾ ਆਪਣੇ ਦਿਲ ਦੀ ਕਹਿ
ਹੁਣ ਸਾਡੇ ਸਾਂਝੇ ਹਰ ਖਿਆਲਾਤ ਹੋਣੇ ਚਾਹੀਦੇ
 

'ਹਰ ਬੱਚੇ ਨੂੰ ਪੜਨੇ ਦਾ ਹੱਕ ਹੈ' ਠੀਕ ਹੈ
ਪਰ ਇਸਦੇ ਲਈ ਵਾਜਿਬ ਹਾਲਾਤ ਹੋਣੇ ਚਾਹੀਦੇ


ਮੰਗਣ ਵਾਲ਼ੇ ਦਾਜ ਬੇਸ਼ੱਕ ਹੁੰਦੇ ਗੁਨਹਗਾਰ ਨੇ
ਦੇਣ ਵਾਲ਼ੇ ਵੀ ਅੰਦਰ ਹਵਾਲਾਤ ਹੋਣੇ ਚਾਹੀਦੇ


ਕਿਸੇ ਦੇ ਲੇਖ਼ਾਂ ਵਿੱਚ ਨਹੀਂ ਹੁੰਦੀਆਂ ਕੇਵਲ਼ ਖ਼ੁਸ਼ੀਆਂ
ਫੁੱਲ਼ਾਂ ਦੇ ਨਾਲ਼ ਕੰਡੇ ਵੀ ਸੌਗ਼ਾਤ ਹੋਣੇ ਚਾਹੀਦੇ
 

ਮਹਕ ਹੋਵੇ ਦਿਲ਼ਾਂ ਵਿੱਚ ਪਿਆਰਾਂ ਦੀ ਸਦਾ
ਦੂਰ ਰੋਣੇ ਧੋਣੇ ਦੁੱਖ ਸੰਤਾਪ ਹੋਣੇ ਚਾਹੀਦੇ

4 comments:

  1. 'ਇੱਕ ਚੁੱਪ ਸੌ ਸੁੱਖ' ਸੱਚ ਸੀ ਪਹਿਲ਼ਾਂ ਕਦੇ
    ਪਰ ਅੱਜਕਲ ਦੇ ਲੋਕ ਬੇਬਾਕ ਹੋਣੇ ਚਾਹੀਦੇ


    ਵਾਹ! ਜਨਾਬ ਬੇਬਾਕ ਹੋਣ ਨਾਲ ਹੀ ਮਸਲੇ ਹੱਲ ਹੋਣਗੇ


    ਮੇਰੇ ਦਿਲ਼ ਦੀ ਸੁਣ ਯਾਰਾ ਆਪਣੇ ਦਿਲ ਦੀ ਕਹਿ
    ਹੁਣ ਸਾਡੇ ਸਾਂਝੇ ਹਰ ਖਿਆਲਾਤ ਹੋਣੇ ਚਾਹੀਦੇ


    ਸਿਰਾ ਬਿਲਕੁੱਲ ।
    ਖਿਆਲਾਤ ਸਾਂਝੇ ਹੋ ਜਾਵਣ ਤਾਂ ਕਿਆ ਬਾਤ ਹੋਵੇਗੀ
    ਫਿਰ ਤਾਂ ਜਿੰਦਗੀ ਬੜੀ ਪਿਆਰੀ ਤੇ ਜਿਉਣਯੋਗ ਹੋ
    ਜਾਵੇਗੀ ਤੇ ਬਿਨਾਂ ਸਫਰ ਦੀ ਪਰਿਕਰਮਾ ਬੰਦ ਹੋ ਜਾਵੇਗੀ।




    'ਹਰ ਬੱਚੇ ਨੂੰ ਪੜਨੇ ਦਾ ਹੱਕ ਹੈ' ਠੀਕ ਹੈ
    ਪਰ ਇਸਦੇ ਲਈ ਵਾਜਿਬ ਹਾਲਾਤ ਹੋਣੇ ਚਾਹੀਦੇ


    ਬਿਲਕੁਲ। ਸਾਥੀ ਜੀ ਏਹੋ ਲੜਾਈ ਦਾ ਆਗਾਜ ਆਪਾਂ ਨੇ ਮਿਲ ਕੇ
    ਕਰਨਾ ਹੈ। ਬਹੁਤ ਖੂਬ ਸਾਰੀ ਰਚਨਾ। ਇੰਝ ਹੀ ਲਿਖਦੇ ਰਹੋ

    ReplyDelete
  2. ਮੰਗਣ ਵਾਲੇ ਦਾਜ ਬੇਸ਼ੱਕ ਹੁੰਦੇ ਗੁਨਾਹਗਾਰ ਨੇ
    ਦਾਜ ਦੇਣ ਵਾਲੇ ਵੀ ਅੰਦਰ ਹਵਾਲਾਤ ਹੋਣੇ ਚਾਹੀਦੇ

    ਵਾਹ ਮਨਜੀਤ ਗਜ਼ਲ ਤਾਂ ਖੂਬਸੂਰਤ ਲਿਖਣ ਲੱਗ ਪਏ ਹੋ
    ਉਪਰੋਕਤ ਸ਼ੇਅਰ ਕੁਝ ਏਦਾਂ ਠੀਕ ਨਹੀਂ ਲਗਦਾ,ਬਾਕੀ ਤੁਹਾਡੀ ਮਰਜ਼ੀ।
    ਬੱਸ ਜਾਰੀ ਰੱਖੋ।ਲਿਖਤ ਵਿਚ ਹੋਰ ਨਿਖਾਰ ਆਉਂਦਾ ਜਾਵੇਗਾ।

    ReplyDelete
  3. ਮੇਰੇ ਦਿਲ਼ ਦੀ ਸੁਣ ਯਾਰਾ ਆਪਣੇ ਦਿਲ ਦੀ ਕਹਿ
    ਹੁਣ ਸਾਡੇ ਸਾਂਝੇ ਹਰ ਖਿਆਲਾਤ ਹੋਣੇ ਚਾਹੀਦੇ....
    buhat sukham ehsaas ha.congrts.

    ReplyDelete