Tuesday, December 8, 2009

ਕਦੇ ਤਾਂ ਮੰਜ਼ਿਲ਼ ਮਿਲੇਗੀ

ਕਿਸੇ ਨਹੀਂ ਸੀ ਸੁਣਿਆਂ ਸੱਸੀ ਦੀਆਂ ਧਾਹਾਂ ਨੂੰ
ਅੰਨ੍ਹੇ ਭੰਵਰ 'ਚ ਘਿਰਨਾ ਪੈਂਦਾ ਇਸ਼ਕ ਮਲਾਹਾਂ ਨੂੰ



ਚੱਲ ਤੂੰ ਵੀ ਰੁੱਖ ਕਰ ਹੁਣ ਆਪਣੇ ਘਰ ਵੱਲੇ
ਸ਼ਾਮ ਪਈ ਤਾਂ ਪੰਛੀ ਵੀ ਮੁੜਦੇ ਨੇ ਪਨਾਹਾਂ ਨੂੰ

ਕਦੇ ਤਾਂ ਮੰਜ਼ਿਲ਼ ਮਿਲੇਗੀ ਜਖ਼ਮੀ ਹੋਏ ਪੈਰਾਂ ਨੂੰ
ਕਦੇ ਤਾਂ ਚੈਨ ਆਵੇਗਾ ਉਨੀਂਦੀਆਂ ਰਾਹਾਂ ਨੂੰ

ਪਿਆਰਾਂ ਦੇ ਪਰਿੰਦੇ ਕਦੇ ਤਾਂ ਪਰਤਣਗੇ ਦਿਲ਼ੀਂ

ਕੋਈ ਤਾਂ ਸੁਰ ਮਿਲੇਗੀ ਉੱਖੜੇ ਹੋਏ ਸਾਹਾਂ ਨੂੰ

ਓਹ ਈਦ ਦਾ ਚੰਨ ਕਦੇ ਤਾਂ ਚੜੇਗਾ ਚੁਬਾਰੇ
ਕੋਈ ਗਲਵੱਕੜੀ ਮਿਲਜੂ ਸੁੰਨੀਆਂ ਬਾਹਾਂ ਨੂੰ


ਇੱਕ ਵਾਰ ਮੁਹੱਬਤ ਦਾ ਬੀ ਤਾਂ ਬੀਜ ਕੇ ਦੇਖ
ਫਲ਼ ਲਗਦੇ ਆਏ ਨੇ ਸਦਾ ਸੁੱਚੀਆਂ ਚਾਹਾਂ ਨੂੰ

ਆਪੇ ਉੱਠਣਾ ਪੈਣਾ ਜੇ ਕੁਝ ਕਰਨਾ ਚਾਹੁੰਦੀ ਤਾਂ
'ਮਹਿਕ' ਮੌਤ ਹੀ ਮਿਲਦੀ ਝੂਠੀਆਂ ਢਾਹਾਂ ਨੂੰ

1 comment:

  1. ਚੱਲ ਤੂੰ ਵੀ ਰੁੱਖ ਕਰ ਹੁਣ ਆਪਣੇ ਘਰ ਵੱਲੇ
    ਸ਼ਾਮ ਪਈ ਤਾਂ ਪੰਛੀ ਵੀ ਮੁੜਦੇ ਨੇ ਪਨਾਹਾਂ ਨੂੰ

    ਕਦੇ ਤਾਂ ਮੰਜ਼ਿਲ਼ ਮਿਲੇਗੀ ਜਖ਼ਮੀ ਹੋਏ ਪੈਰਾਂ ਨੂੰ
    ਕਦੇ ਤਾਂ ਚੈਨ ਆਵੇਗਾ ਉਨੀਂਦੀਆਂ ਰਾਹਾਂ ਨੂੰ

    ਪਿਆਰਾਂ ਦੇ ਪਰਿੰਦੇ ਕਦੇ ਤਾਂ ਪਰਤਣਗੇ ਦਿਲ਼ੀਂ
    ਕੋਈ ਤਾਂ ਸੁਰ ਮਿਲੇਗੀ ਉੱਖੜੇ ਹੋਏ ਸਾਹਾਂ ਨੂੰ

    ਬਹੁਤ ਖੂਬ ਪਰ ਮਹਿਕ ਜੀ ਕੁਝ ਖਾਹਿਸ਼ਾਂ ਅਤੇ ਅਰਮਾਨ ਕਬਰਾਂ ਤੱਕ ਨਾਲ ਹੀ ਜਾਂਦੇ ਹਨ ਉਡੀਕਦਿਆਂ ਉਮਰ ਲੰਘ ਜਾਂਦੀ ਹੈ,,,,,,

    ReplyDelete