Monday, December 14, 2009

ਬਿਖੜੇ ਪੈਂਡੇ ਪਿਆਰਾਂ ਦੇ

ਬਿਖੜੇ ਪੈਂਡੇ ਪਿਆਰਾਂ ਦੇ
ਟੁੱਟ ਜਾਂਦੇ ਮੋਹ ਯਾਰਾਂ ਦੇ

ਪੱਤਝੜੀਂ ਜੋ ਛੱਡ ਜਾਂਦੇ
ਨੇ ਹੁੰਦੇ ਯਾਰ ਬਹਾਰਾਂ ਦੇ

ਚੁੱਭ ਕੇ ਜ਼ਿੰਦਾ ਕਰਦੇ ਨੇ
ਧੰਨਵਾਦੀ ਓਨਾ ਖਾਰਾਂ ਦੇ

ਦੇ ਵਿੱਦਿਆ ਸੰਵਾਰਿਆ
ਸਦਕੇ ਓਹਨਾ ਮਾਰਾਂ ਦੇ

ਘੁੱਟ ਸੀਨੇ ਨੂੰ ਲਾ ਲੈਂਦੀ
ਰਿਣੀ ਮਾਂ ਦੁਲਾਰਾਂ ਦੇ

ਵਿਛੜੇ ਸਾਥੀ  ਹੁਣ ਤਾਂ
ਬਚਪਨ ਗੁਲਜ਼ਾਰਾਂ  ਦੇ

ਦੋਸਤ ਸਭ ਛੱਡ ਗਏ
ਜੋ ਭੁੱਖੇ ਸੀ ਦੀਦਾਰਾਂ ਦੇ

ਰੁੱਤ ਮਹਿਕਦੀ ਟੁਰਦੀ
ਪੈਣ ਜੋ ਛਿੱਟੇ ਖਾਰਾਂ ਦੇ

2 comments:

  1. ਹੌਲੀ ਹੌਲੀ ਸ਼ਬਦਾਂ ਦੀ ਮਿਹਰ ਵਧ ਰਹੀ ਹੈ ਅਤੇ ਸੰਵੇਦਨਾ ਭਰੇ
    ਅਹਿਸਾਸਾਂ ਦੀ ਵੀ,,,,ਸ਼ਾਬਾਸ਼

    ReplyDelete
  2. thanks sir tuhada ashirwaad chahida hai

    ReplyDelete