Monday, December 21, 2009

ਕਰ ਕਤਲ਼ ਜ਼ਮੀਰ ਨਿਮਾਣੀ ਦਾ

ਨਾ ਸਾਨੂੰ ਮਿਲਣ ਦਾ ਢੰਗ ਆਇਆ
ਨਾ ਤੇਰੇ ਚਿਹਰੇ 'ਤੇ ਰੰਗ ਆਇਆ


ਤੇਰੇ ਨਾਲ਼ ਹੀ ਖ਼ੁਸ਼ੀ ਸੀ ਮੇਰੀ
ਤੂੰ ਕਰਕੇ ਹਰ ਮੋਹ ਭੰਗ ਆਇਆ



ਮੇਰਾ ਪੋਟਾ ਪੋਟਾ ਕਰਜ਼ਾਈ ਤੇਰਾ
ਫਿਰ ਕਰਕੇ ਤੂੰ ਕਿਉਂ ਸੰਗ ਆਇਆ

ਮੇਰੇ ਲਹੂ ਦਾ ਜਾਮ ਬਣਾ ਕੇ ਪੀ
ਦਿਲ਼ ਬਾਝੋਂ ਇਹ ਕਰੰਗ ਆਇਆ

ਦੁਨੀਆਂ ਤਜ ਇਕਲਾਪਾ ਲੋਚਿਆ 
ਪਰ ਆਪਾ ਫੇਰ ਵੀ ਸੰਗ ਆਇਆ

ਹੁਣ ਰੋਣਿਆਂ ਤੋਂ ਜੀ ਅੱਕ ਗਿਆ
ਇੱਕ ਖ਼ੁਸ਼ੀ ਉਧਾਰੀ ਮੰਗ ਆਇਆ


ਮਨ ਆਸ਼ਿਕ ਦੁਨੀਆਂਦਾਰੀ ਦਾ
ਕਿ ਰੂਹ ਦੀ ਤੋੜ ਕੇ ਵੰਗ ਆਇਆ


ਕਰ ਕਤਲ਼ ਜ਼ਮੀਰ ਨਿਮਾਣੀ ਦਾ
ਇਹ ਹੋ ਕੇ ਕਿਵੇਂ ਨਿਸੰਗ ਆਇਆ

1 comment:

  1. ਸਾਰੀ ਫੁਲਵਾੜੀ ਹੀ ਸੁੰਦਰ ਹੈ ,
    ਇਸ ਸ਼ੇਅਰ ਦੀ ਮਹਿਕ ਬਹੁਤ ਚੰਗੀ ਲੱਗੀ

    ਦੁਨੀਆਂ ਤਜ ਇਕਲਾਪਾ ਲੋਚਿਆ
    ਪਰ ਆਪਾ ਫੇਰ ਵੀ ਸੰਗ ਆਇਆ
    ਸ਼ਾਲਾ ਹੋਰ ਬਹਾਰਾਂ ਅਉਣ

    ReplyDelete